Wellways ਮਾਨਸਿਕ ਸਿਹਤ ਅਤੇ ਅਪੰਗਤਾ ਸਹਾਇਤਾ ਸੰਸਥਾ ਹੈ ਜੋ ਵਿਕਟੋਰੀਆ, ਨਿਊ ਸਾਉਥ ਵੇਲਸ, ਤਸਮਾਨਿਆ, ਕਵੀਂਸਲੈਂਡ ਅਤੇ ਔਸਟ੍ਰੇਲੀਆਨ ਕੈਪਿਟਲ ਟੇਰੇਟਰੀ ਵਿੱਚ ਸੇਵਾਵਾਂ ਪ੍ਰਦਾਨ ਕਰਦੀ ਹੈ। ਸਾਡੀ ਸਥਾਪਨਾ ਉਨ੍ਹਾਂ ਪਰਿਵਾਰਾਂ  ਨੇ 1978 ਵਿੱਚ ਕੀਤੀ ਸੀ ਜੋ ਮਾਨਸਿਕ ਸਿਹਤ ਸਮਸਿਆਵਾਂ ਨਾਲ ਗ੍ਰਸਤ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਬਰਾਦਰੀਆਂ ਲਈ ਉਪਲੱਬਧ ਸੇਵਾਵਾਂ, ਸੂਚਨਾ ਅਤੇ ਸਮਰਥਨ ਨੂੰ ਬਿਹਤਰ ਬਣਾਉਣ ਦੀ ਹਿਮਾਇਤ ਕਰ ਰਹੇ ਸਨ।   

ਅਸੀਂ ਮਾਨਸਿਕ ਸਿਹਤ ਸਮਸਿਆਵਾਂ ਜਾਂ ਅਪੰਗਤਾ ਦੇ ਨਾਲ ਜੀਵਨ ਬਤੀਤ ਕਰਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ, ਦੋਸਤਾਂ ਅਤੇ ਦੇਖਰੇਖ-ਕਰਤਾਵਾਂ ਨਾਲ ਕੰਮ ਕਰਦੇ ਹਾਂ। ਇਹਨਾਂ ਵਿੱਚ ਕਈ ਵੱਖ-ਵੱਖ ਸਭਿਆਚਾਰਕ ਪਿਛੋਕੜ ਨਾਲ ਸੰਬੰਧਤ ਲੋਕ ਸ਼ਾਮਿਲ ਹਨ।

ਅਸੀਂ GP, ਹੱਸਪਤਾਲਾਂ, ਸਿਹਤ ਸੰਸਥਾਵਾਂ ਅਤੇ ਸਮੁਦਾਇਕ ਸਮੂਹਾਂ ਨਾਲ ਵੀ ਭਾਗੀਦਾਰੀ ‘ਚ ਕੰਮ ਕਰਦੇ ਹਾਂ ਤਾਂਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਡੀਆਂ ਸੇਵਾਵਾਂ ਅਤੇ ਸਾਡੇ ਪ੍ਰੋਗ੍ਰਾਮ ਲੋਕਾਂ ਤੱਕ ਉਨ੍ਹਾਂ ਸਮੁਦਾਇਆਂ ਤਕ ਪੁੱਜਦੇ ਹਨ ਜਿੱਥੇ ਉਹ ਰਹਿੰਦੇ ਹਨ। ਅਸੀਂ ਲੋਕਾਂ ਦੁਆਰਾ ਆਪ ਆਪਣੀਆਂ ਜ਼ਰੂਰਤਾਂ ਅਤੇ ਆਪਣੇ ਉਦੇਸ਼ਾਂ ਦੀ ਪਛਾਣ ਕਰਨ ਅਤੇ ਆਪਣੇ ਲਈ ਵਧੀਆ ਜੀਵਨ ਦਾ ਨਿਰਮਾਣ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਾਂ। ਇਸ ਵਿੱਚ ਘਰ ਦਾ ਰਖਰਖਾਵ ਕੰਮ ਕਰਣਾ, ਨੌਕਰੀ ਦੀ ਭਾਲ ਕਰਨਾ ਅਤੇ ਇਸਨੂੰ ਬਣਾਏ ਰੱਖਣਾ, ਬਰਾਦਰੀ ਦਾ ਹਿੱਸਾ ਬਨਣਾ ਅਤੇ ਸੰਬੰਧ ਸਥਾਪਤ ਕਰਣਾ ਸ਼ਾਮਿਲ ਹੈ। ਸਾਡਾ ਉਦੇਸ਼ ਅਜਿਹੀ ਸੁਖਦ ਬਰਾਦਰੀ ਦਾ ਨਿਰਮਾਣ ਕਰਣਾ ਹੈ ਜਿੱਥੇ ਹਰ ਕੋਈ ਆਪਣਾਪਨ ਮਹਿਸੂਸ ਕਰ ਸਕੇ।   

ਅਸੀ ਇਹ ਸੱਮਝਦੇ ਹਾਂ ਕਿ ਮਾਨਸਿਕ ਸਿਹਤ ਸਮਸਿਆਵਾਂ ਅਤੇ ਅਪੰਗਤਾ ਬਾਰੇ ਗੱਲ ਕਰਣਾ ਔਖਾ ਹੋ ਸਕਦਾ ਹੈ, ਭਾਵੇਂ ਤੁਸੀ ਇਹ ਗੱਲ ਆਪਣੇ ਪਰਿਵਾਰ, ਦੋਸਤਾਂ ਜਾਂ ਆਪਣੀ ਬਰਾਦਰੀ ਦੇ ਤੁਹਾਡੇ ਭਰੋਸੇਯੋਗ ਲੋਕਾਂ ਨਾਲ ਕਰ ਰਹੇ ਹੋਵੇ। ਇਸਦਾ ਇਹ ਮਤਲੱਬ ਹੈ ਕਿ ਹੋ ਸਕਦਾ ਹੈ ਕਿ ਤੁਹਾਨੂੰ ਆਪਣੇ ਲਈ ਲੋੜੀਂਦਾ ਸਹਾਇਤਾ ਅਤੇ ਸਮਰਥਨ ਨਾ ਮਿਲੇ।

Wellways ‘ਤੇ, ਅਸੀਂ ਤੁਹਾਡੇ ਨਾਲ ਕੰਮ ਕਰਦੇ ਹਾਂ ਤਾਂਜੋ ਅਸੀਂ ਇਹ ਸੱਮਝ ਸਕੀਏ ਕਿ ਠੀਕ ਹੋਣ ਅਤੇ ਤੰਦੁਰੁਸਤ ਬਣੇ ਰਹਿਣ ਲਈ ਤੁਹਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ। ਅਸੀ ਤੁਹਾਨੂੰ ਅਜਿਹੇ ਸਾਧਨ ਪ੍ਰਦਾਨ ਕਰ ਸੱਕਦੇ ਹਨ ਜੋ ਤੁਹਾਡੇ ਲਈ ਠੀਕ ਹੋਣ। ਇਸ ਵਿੱਚ ਤੁਹਾਡੀ ਆਪਣੀ ਭਾਸ਼ਾ ਵਿੱਚ ਸੂਚਨਾ ਅਤੇ ਪ੍ਰੋਗ੍ਰਾਮ ਸ਼ਾਮਿਲ ਹੋ ਸੱਕਦੇ ਹਨ, ਜਾਂ ਇਸ ਵਿੱਚ ਤੁਹਾਡਾ ਸੰਪਰਕ ਅਜਿਹੇ ਲੋਕਾਂ ਨਾਲ ਸਥਾਪਤ ਕੀਤਾ ਜਾਣਾ ਸ਼ਾਮਿਲ ਹੋ ਸਕਦਾ ਹੈ ਜਿਨ੍ਹਾਂ ਦੇ ਤਜਰਬੇ ਤੁਹਾਡੇ ਤਜਰਬੀਆਂ ਵਰਗੇ ਹੋਣ। 

ਤੁਸੀਂ ਮੈਂਬਰ ਜਾਂ ਵਲੰਟੀਅਰ ਦੇ ਤੌਰ ‘ਤੇ ਵੀ ਸਾਡੀ ਸੰਸਥਾ ਨਾਲ ਜੁੜ ਸਕਦੇ ਹੋ ਅਤੇ ਹੋਰ ਲੋਕਾਂ ਲਈ ਸਕਾਰਾਤਮਕ ਤਬਦੀਲੀ ਦਾ ਨਿਰਮਾਣ ਕਰਨ ਦਾ ਹਿੱਸਾ ਬਣ ਸਕਦੇ ਹੋ।

ਆਪਣੀ ਜ਼ਰੂਰਤਾਂ ਬਾਰੇ ਸਾਡੇ ਨਾਲ ਵਧੇਰੀ ਗੱਲਬਾਤ ਕਰਨ ਅਤੇ ਇਹ ਪਤਾ ਲਗਾਉਣ ਲਈ ਕਿ ਤੁਹਾਡੇ ਸਥਾਨਕ ਖੇਤਰ ਵਿੱਚ ਕਿਸ ਤਰ੍ਹਾਂ ਦੀ ਸਹਾਇਤਾ ਉਪਲੱਬਧ ਹੈ, ਕ੍ਰਿਪਾ ਕਰਕੇ ਸਾਡੀ ਸਹਾਇਤਾ-ਸੇਵਾ ਨਾਲ ਸੰਪਰਕ ਕਰੋ।

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ ਇਹ ਸੇਵਾ ਇਥੋਂ ਲੈ ਸਕਦੇ ਹੋ।